
ਮਾਨਸਾ ( ਰਵਿੰਦਰ ਸਿੰਘ ਖੁਰਮੀ )
ਅੱਜ ਭੀਖੀ ਦੇ ਬੀਡੀਪੀਓ ਦਫਤਰ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ ਧਰਨੇ ਨੂੰ ਵੱਖ ਵੱਖ ਆਗੂਆਂ ਤੋਂ ਇਲਾਵਾ ਧਰਨੇ ਵਿੱਚ ਸ਼ਾਮਲ ਚਮਕੌਰ ਸਿੰਘ ਸਿੱਧੂ ਮੂਸੇਵਾਲਾ, ਅਤੇ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸ਼ਰਮਾ, ਕਰਿਆਨਾ ਯੂਨੀਅਨ ਦੇ ਲਾਜਪਤ ਰਾਏ ਸ਼ਰਮਾ, ਅਤੇ ਭੋਲਾ ਸਿੰਘ ਸਮਾਉਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਭੀਖੀ ਬਲਾਕ ਨੂੰ ਸਰਕਾਰ ਵੱਲੋਂ ਤੋੜਿਆ ਗਿਆ ਤਾਂ ਉਹ ਵੱਡੇ ਸੰਘਰਸ਼ ਕਰਨਗੇ ਅਤੇ ਮੇਨ ਹਾਈਵੇ ਜਾਮ ਕਰ ਦਿੱਤਾ ਜਾਵੇਗਾ। ਇਸ ਧਰਨੇ ਵਿੱਚ ਪਿੰਡਾ ਦੀਆਂ ਔਰਤਾਂ , ਵੱਖ ਵੱਖ ਜੱਥੇਬੰਦੀਆਂ ਅਤੇ ਨਰੇਗਾ ਕਾਮਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਆਗੂਆਂ ਕਿਹਾ ਕਿ ਜਿਨ੍ਹਾਂ ਚਿਰ ਸਰਕਾਰ ਵੱਲੋਂ ਭੀਖੀ ਬਲਾਕ ਨੂੰ ਨਾ ਤੋੜਨ ਦਾ ਲਿਖਤੀ ਬਿਆਨ ਨਹੀਂ ਦਿੱਤਾ ਜਾਂਦਾ ਓਨੀ ਦੇਰ ਤੱਕ ਇਹ ਧਰਨਾ ਜਾਰੀ ਰੱਖਿਆ ਜਾਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕਰਕੇ ਰੋਡ ਜਾਮ ਕੀਤੇ ਜਾਣਗੇ ।

