अन्य खबरेताज़ा ख़बरें

ਆਯੂਸ਼ਮਾਨ ਵਿਭਾਗ ਵੱਲੋਂ ਹੋਮਿਓਪੈਥੀ ਅਤੇ ਆਯੂਰਵੈਦ ਦੇ ਮੁਫ਼ਤ ਮੈਡੀਕਲ ਕੈਂਪ ਲੋਕਾਂ ਲਈ ਹੋ ਰਹੇ ਹਨ ਵਰਦਾਨ ਸਿੱਧ – -ਡਾ ਵਰਿੰਦਰ ਸ਼ਰਮਾ

ਆਯੂਸ਼ਮਾਨ ਵਿਭਾਗ ਵੱਲੋਂ ਹੋਮਿਓਪੈਥੀ ਅਤੇ ਆਯੂਰਵੈਦ ਦੇ ਮੁਫ਼ਤ ਮੈਡੀਕਲ ਕੈਂਪ ਲੋਕਾਂ ਲਈ ਹੋ ਰਹੇ ਹਨ ਵਰਦਾਨ ਸਿੱਧ – -ਡਾ ਵਰਿੰਦਰ ਸ਼ਰਮਾ

ਭੀਖੀ ( ਮਾਨਸਾ ) 24 ਜੁਲਾਈ ( ਰਵਿੰਦਰ ਸਿੰਘ ‘ ਖੁਰਮੀ ‘ ): ਭਾਰਤ ਅਤੇ ਸੂਬਾ ਸਰਕਾਰ ਦੇ ਆਯੁਸ਼ਮਾਨ ਵਿਭਾਗ ਵੱਲੋਂ ਬਿਮਾਰੀਆਂਦੀ ਰੋਕਥਾਮ , ਜਾਗਰੂਕਤਾ ਅਤੇ ਇਲਾਜ਼ ਲਈ ਆਯੂਰਵੈਦਿਕ ਅਤੇ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ ਵੱਲੋਂ ਸਥਾਨਕ ਗਰੂਦੁਆਰਾ ਪਾਤਸ਼ਾਹੀ ਨੌਵੀ ਵਿਖੇ ਮੁੱਫ਼ਤ ਜਾਂਚ ਕੈਂਪ ਲਗਾਕੇ ਲੱਗਭਗ 600 ਲੋਕਾਂ ਨੂੰ ਇਲਾਜ਼ ਦੇ ਨਾਲ ਮੁੱਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਆਯੂਵੈਦਿਕ ਵਿਭਾਗ ਦੇ ਡਾ ਵਰਿੰਦਰ ਕੁਮਾਰ ਨੇ ਲੋਕਾ ਨੂੰ ਜਾਗਰੂਕ ਕਰਦੇ ਕਿਹਾ ਕਿ ਅੱਜ ਇਲਾਜ਼ ਨਾਲੋਂ ਖਾਣਪੀਣ ਅਤੇ ਕਸਰਤ ਲਈ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਭੱਜ-ਦੌੜ ਵਾਲੀ ਜਿੰਦਗੀ ਵਿੱਚ ਜਿੱਥੇ ਲੋਕਾਂ ਦੀ ਜੀਵਨਸ਼ੈਲੀ ਬਦਲੀ ਹੈ ਉੱਥੇ ਸਰੀਰਕ ਕੰਮਕਾਜ਼ ਘਟਣ ਨਾਲ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ , ਜੇਕਰ ਅਸੀ ਆਯੂਵੈਦਿਕ ਅਤੇ ਹੋਮਿਓਪੈਥੀ ਵਰਗੀ ਇਲਾਜ਼ ਪ੍ਰਣਾਲੀ ਨੂੰ ਸੁਚੰਜ਼ੇ ਢੰਗ ਨਾਲ ਅਪਣਾਈਏ ਅਤੇ ਆਪਣਾ ਖਾਣ-ਪੀਣ ਡਾਕਟਰ ਦੀ ਰਾਏ ਮੁਤਾਬਕ ਤਹਿ ਕਰੀਏ ਤਾਂ ਇਸ ਪ੍ਰਣਾਲੀ ਵਿੱਚ ਵੀ ਬਿਨ੍ਹਾਂ ਕਿਸੇ ਮਾੜੇ ਪ੍ਰਭਾਵਾਂ ਦੇ ਬਿਮਾਰੀਆਂ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ। ਅੱਜ ਦੇ ਕੈਂਪ ਵਿੱਚ ਹੋਰਨਾ ਤੋਂ ਇਲਾਵਾ ਏ.ਐਮ.ਓ ਡਿੰਪੀ ਸਾਰਦਾ, ਉੱਪ ਵੈਦ ਭੁਪਿੰਦਰ ਸ਼ਰਮਾ, ਡਾਕਟਰ ਸ਼ੁਸ਼ੀਲ ਕੁਮਾਰ ਭੀਖੀ , ਰਿਚਾ ਰਾਣੀ, ਯੋਗ ਮਾਹਿਰ ਮਨਜੀਤ ਕੌਰ, ਜਸਪਾਲ ਕੌਰ, ਸੁਖਜਿੰਦਰ ਕੌਰ ਤੋਂ ਇਲਾਵਾ ਹੋਮਿਓਪੋਥਿਕ ਦੇ ਡਾ.ਸੀਤਲ ਚੌਧਰੀ, ਡਾ.ਅਕਵਿੰਦਰ ਕੌਰ ਤੋਂ ਇਲਾਵਾ ਕਾਰਜ਼ਸਾਧਕ ਅਫ਼ਸਰ ਭੀਖੀ ਕੁਲਦੀਪ ਸਿੰਘ ਧਾਲੀਵਾਲ, ਨਗਰ ਪੰਚਾਇਤ ਪ੍ਰਧਾਨ , ਗੁਰੂਦੁਆਰਾ ਸਾਹਿਬ ਦੇ ਮੈਨੇਜਰ , ਜਥੇਦਾਰ ਹਰਬੰਤ ਸਿੰਘ ਭੀਖੀ , ਮੀਤ ਪ੍ਰਧਾਨ ਪੱਪੀ ਸਿੰਘ, ਕੌਂਸਲਰ ਰਾਮ ਸਿੰਘ ਚਹਿਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਤਵੰਤੇ ਵੀ ਮੌਜੂਦ ਸਨ।

Show More
Check Also
Close
Back to top button
error: Content is protected !!